04/09/2019
#ਔਰਤ ਨੂੰ ਬਦਚਲਨ, ਕੁੱਤੀ ਕਹਿਣ ਵਾਲਿਓ ਇਕ ਇਨਸਾਨ ਦੇ ਸਰੀਰ ਵਿੱਚ ਕੁੱਲ 206 ਹੱਡੀਆ ਹੁੰਦੀਆ ਨੇ ਉਨਾਂ ਨੂੰ ਜੇਕਰ ਇਕੱਠਿਆ ਇੱਕੋ ਟਾਇਮ ਤੋੜ ਦਈਏ ਤਾਂ ਓਸ ਟਾਇਮ ਜਿੰਨੀ ਪੀੜ੍ਹ ਇਨਸਾਨ ਦੇ ਸਰੀਰ ਵਿੱਚ ਹੁੰਦੀ ਹੈ| ਬੱਚੇ ਨੂੰ ਜਨਮ ਦੇਣ ਵੇਲੇ ਔਰਤ ਓਸ ਤੋਂ ਕਿਤੇ ਜਿਆਦਾ ਪੀੜ੍ਹ ਸਹਿਣ ਕਰਦੀ ਐ|
ਜੇ ਕਿੱਤੇ ਬੱਚਾ Normal ਨਾ ਹੋਵੇ ਅੱਪਰੇਸ਼ਨ ਕਰਨਾ ਪੈ ਜਾਵੇ ਤਾਂ ਔਰਤ ਦਾ ਅੱਧਾ ਢਿੱਡ ਪਾੜ ਕੇ ਬੱਚਾ ਬਾਹਰ ਨਿਕਲਦਾ| ਸਾਡੇ ਸਰੀਰ ਤੇ ਜ਼ਰਾ ਜਿੰਨੀ ਖਰੋਚ ਵੀ ਆ ਜਾਵੇ ਤਾਂ ਸਾਰਾ ਅਸਮਾਨ ਸਿਰ ਤੇ ਚੱਕ ਲੈਨੇ ਆ| ਅਪਰੇਸ਼ਨ ਤੋਂ ਬਾਅਦ ਵੀ ਔਰਤ ਦੇ ਸਰੀਰ 'ਚੋਂ ਬਹੁਤ ਟਾਇਮ ਤੱਕ ਓਹ ਪੀੜ੍ਹ ਨਹੀ ਜਾਂਦੀ ਬਹੁਤ ਦਰਦ ਸਹਿਣ ਕਰਦੀ ਐ ਔਰਤ| ਰੀਡ ਦੀ ਹੱਡੀ ਚ ਲੱਗਿਆ ਟੀਕਾ ਸਾਰੀ ਉਮਰ ਤੰਗ ਕਰਦਾ। ਬੱਚੇ ਦੇ ਜਨਮ ਤੋਂ ਬਾਅਦ ਵੀ ਬਹੁਤ ਬੰਦਿਸ਼ਾ ਹੁੰਦੀਆਂ ਨੇ ਆ ਨਹੀ ਖਾਣਾ ਔਹ ਨੀ ਖਾਣਾ ਮਿਰਚ ਨੀ ਤੇਜ਼ ਖਾਣੀ ਸਖ਼ਤ ਨੀ ਖਾਣਾ ਠੰਡਾ ਨਹੀ ਖਾਣਾ ਬਹੁਤ ਕੁੱਝ ਕੁਰਬਾਨ ਕਰਦੀ ਆ ਔਰਤ| ਨਿੱਕੇ ਬੱਚੇ ਵੀ ਮਰਜੀ ਦੇ ਮਾਲਕ ਹੁੰਦੇ ਨੇ ਦਿਨੇ ਆਰਾਮ ਨਾਲ ਸੌਣਾਂ ਤੇ ਰਾਤ ਨੂੰ ਕਿਲਕਾਰੀਆਂ| ਓਹ ਜਗਰਾਤਾ ਵੀ ਔਰਤ ਦੇ ਹਿੱਸੇ ਹੀ ਆਉਂਦਾ ਬੰਦਾ ਤਾਂ ਆਰਾਮ ਨਾਲ ਸੌਂ ਜਾਂਦਾ| ਹੋਰ ਬੜਾ ਕੁੱਝ ਆ ਜੋ ਸਿਰਫ਼ ਔਰਤ ਦੇ ਹਿੱਸੇ 'ਚ ਹੀ ਆਉਂਦਾ | ਬੰਦਾ 8 ਘੰਟੇ ਕੰਮ ਕਰਕੇ ਸ਼ਾਮ ਨੂੰ ਆ ਕੇ ਰੋਅਬ ਪਾਉਂਦਾ ਆ ਮੈਂ ਕਮਾਉਦਾ ਆ ਕਦੇ ਸੋਚਿਆ ਤੇਰੀ ਪਤਨੀ ਨੇ ਦੁੱਖ ਸਹਿ-ਸਹਿ ਤੈਨੂੰ ਤੇਰਾ ਆੳਣ ਵਾਲਾ ਭਵਿੱਖ ਕਮਾ ਕੇ ਦਿੱਤਾ ਜੋ ਤੂੰ ਆਪਣੀ ਔਲਾਦ ਚੋਂ ਦੇਖਦਾ। ਅਜੇ ਵੀ ਔਰਤ ਨੂੰ ਪੈਰ ਜੁੱਤੀ ਸਮਝਣ ਵਾਲਿਓ ਔਰਤ ਨੂੰ ਬਹੁਤ ਨੇੜੇ ਹੋ ਕਿ ਦੇਖਿਓ ਤੁਹਾਡੇ ਕਾਫੀ਼ ਸਵਾਲਾਂ ਦੇ ਜਵਾਬ ਤੁਹਾਨੂੰ ਅਾਪਣੇ ਆਪ ਹੀ ਮਿਲ ਜਾਣਗੇ। •ਹੁੱਣ Post ਨੂੰ #ਸ਼ੇਅਰ ਕਰਨਾ ਮਜਬੂਰੀ ਨਹੀ ਜਿੰਮੇਵਾਰੀ ਸਮਝੋ।