13/06/2026
ਭਾਰਤ ਬਨਾਮ ਅਫ਼ਗਾਨਿਸਤਾਨ (ਪਹਿਲਾ ODI): ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਮੈਚ! 🇮🇳🔥ਮੀਂਹ ਕਾਰਨ 25-25 ਓਵਰਾਂ ਦੇ ਹੋਏ ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਧਰਮਸ਼ਾਲਾ ਦੇ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫ਼ਗਾਨਿਸਤਾਨ ਦੀ ਟੀਮ 24.5 ਓਵਰਾਂ ਵਿੱਚ 194 ਦੌੜਾਂ 'ਤੇ ਆਲ-ਆਊਟ ਹੋ ਗਈ, ਜਿਸ ਵਿੱਚ ਰਹਿਮਾਨਉੱਲ੍ਹਾ ਗੁਰਬਾਜ਼ ਨੇ 51 ਗੇਂਦਾਂ ਵਿੱਚ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਆਪਣਾ ਪਹਿਲਾ ਮੈਚ ਖੇਡ ਰਹੇ ਪੰਜਾਬ ਦੇ ਗੱਭਰੂ ਗੁਰਨੂਰ ਬਰਾੜ ਨੇ 27 ਦੌੜਾਂ ਦੇ ਕੇ 3 ਵਿਕਟਾਂ ਅਤੇ ਹਰਸ਼ ਦੂਬੇ ਨੇ 3 ਵਿਕਟਾਂ ਲੈ ਕੇ ਅਫ਼ਗਾਨਿਸਤਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਜਵਾਬ ਵਿੱਚ ਭਾਰਤੀ ਟੀਮ ਨੇ ਸ਼ੁਭਮਨ ਗਿੱਲ ਦੀਆਂ ਸ਼ਾਨਦਾਰ 84 ਦੌੜਾਂ (66 ਗੇਂਦਾਂ) ਦੀ ਬਦੌਲਤ 22.5 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 195 ਦੌੜਾਂ ਬਣਾਉਂਦੇ ਹੋਏ 13 ਗੇਂਦਾਂ ਪਹਿਲਾਂ ਹੀ ਮੈਚ ਜਿੱਤ ਲਿਆ। ਲੜੀ ਦਾ ਦੂਜਾ ਮੈਚ 17 ਜੂਨ ਨੂੰ ਲਖਨਊ ਵਿਖੇ ਖੇਡਿਆ ਜਾਵੇਗਾ।