Gurpreet Notes

Gurpreet Notes Life is what you make it

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
13/01/2022

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!

Govt. De chamche vi bolan lag paye
03/02/2021

Govt. De chamche vi bolan lag paye

कल दिल्ली पुलिस ने सिंघू बार्डर में किसानों पर जो आंसू गैस के जो गोले चलवाए उनमें से कुछ Expired shell थे .. क्या कोई ज़...
28/11/2020

कल दिल्ली पुलिस ने सिंघू बार्डर में किसानों पर जो आंसू गैस के जो गोले चलवाए उनमें से कुछ Expired shell थे .. क्या कोई ज़िम्मेदारी लेगा ?
Photo credit zeba warsi CNN

28/11/2020

The farmer organisations are aware of the government’s fixation with corporatisation and it’s unwillingness to negotiate changes in the farm bills. Mainly, this is the reason why any offer of discussion from the government’s side does not hold credibility with the protesting farmers.

11/07/2018

ਨਸ਼ਿਆਂ ਖਿਲਾਫ ਲਹਿਰ ਬੜੀ ਜ਼ੋਰ ਦੀ ਸੁਰੂ ਹੋਈ ਹੈ, ਹੁਣ ਠੰਡੀ ਨਹੀਂ ਪੈਣੀ ਚਾਹੀਦੀ....

06/07/2018

ਕਿਸੇ ਵੀ ਕਿਸਮ ਦਾ ਨਸ਼ਾ ਖਾਣ ਵਾਲੇ ਵਿਅਕਤੀ ਨੂੰ ਜੇ ਦਸ ਕੁ ਗ੍ਰਾਮ ਸੂਰਜਮੁਖੀ ਬੀਜ ਰੋਜ਼ਾਨਾ ਦੋ ਟਾਈਮ ਖਾਣੇ ਬਾਅਦ ਦਿੱਤੇ ਜਾਣ ਤਾਂ ਹਰ ਤਰਾਂ ਦਾ ਨਸ਼ਾ ਖਾਣ ਦੀ ਤਲਬ ਹਟਦੀ ਹੈ ਭਾਵ ਉਸਦਾ ਅਪਣੇ ਆਪ ਹੀ ਨਸ਼ਾ ਖਾਣੋਂ ਦਿਲ ਹਟਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸੂਰਜਮੁਖੀ ਬੀਜਾਂ ਵਿੱਚ ਬੇਹੱਦ ਲਾਭਦਾਇਕ, ਸਿਹਤਵਰਧਕ ਤੇ ਪੌਸ਼ਟਿਕ ਤੱਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ। ਇਹਨਾਂ ਵਿੱਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ ਵੱਖ ਹਾਰਮੋਨ, ਐਂਜਾਇਮਜ਼ ਬਣਾਉਣ ਚ ਵਰਤੇ ਜਾਂਦੇ ਹਨ ਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਨਿਉਰੋਲੇਜੀਕਲ ਫੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ। ਡਰੱਗ ਐਡਿਕਸ਼ਨ ਵੀ ਇੱਕ ਤਰਾਂ ਦੀ ਕੰਪਲੈਕਸ ਨਿਉਰੋਲੇਜੀਕਲ ਡਿਸੀਜ਼ ਹੀ ਹੁੰਦੀ ਹੈ । ਵਿਅਕਤੀ ਨੂੰ ਅਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ। ਜਦ ਤੱਕ ਉਹ ਨਸ਼ਾ ਲੈ ਨਹੀਂ ਲੈਂਦਾ ਉਹਦਾ ਸਰੀਰ ਤੇ ਦਿਮਾਗ ਕਿਸੇ ਵੀ ਕਿਸਮ ਦੇ ਨੌਰਮਲ ਫੰਕਸ਼ਨ ਨਹੀਂ ਕਰਦਾ। ਅਜਿਹੇ ਨਸ਼ੇੜੀ, ਅਮਲੀ ਜਾਂ ਸ਼ਰਾਬ ਦੇ ਡੇਅਲੀ ਡਰਿੰਕਰ ਦੇ ਮਨ ਅਤੇ ਲੇਕਿਨ ਜੇ ਇੱਕ ਗਿਲਾਸ ਮੱਝ ਦੇ ਫਿੱਕੇ ਠੰਢੇ ਦੁੱਧ ਵਿੱਚ ਚਾਰ ਕੁ ਚਮਚ ਯੌਗਰਟ ਜਾਂ ਦਹੀਂ ਮਿਲਾਕੇ ਸਵੇਰੇ ਉਠਦਿਆਂ ਸਾਰ ਪੰਦਰਾਂ ਵੀਹ ਸੂਰਜਮੁਖੀ ਬੀਜ ਚੰਗੀ ਤਰਾਂ ਚਬਾ ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ। ਵਾਲ ਝੜਨੋਂ ਹਟ ਜਾਂਦੇ ਹਨ। ਪੁਰਾਣਾ ਥਕਾਵਟ ਤੇ ਸਰੀਰ ਦਰਦ ਰੋਗ ਹਟ ਜਾਂਦਾ ਹੈ ਤੇ ਵਿਅਕਤੀ ਸਾਰਾ ਦਿਨ ਚੁਸਤ ਦਰੁਸਤ ਰਹਿਣ ਲਗਦਾ ਹੈ। ਕੁੱਝ ਹੀ ਹਫਤਿਆਂ ਚ ਯਾਦਾਸ਼ਤ ਵਧਣ ਲੱਗ ਪੈਂਦੀ ਹੈ। ਜੋੜਾਂ ਹੱਡੀਆਂ ਚੋਂ ਅਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ। ਔਰਤਾਂ ਦਾ ਹਾਰਮੋਨਲ ਇੰਬੈਲੰਸ ਵੀ ਠੀਕ ਹੋਣ ਲਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਤੇ ਚਮਕੀਲੀ ਹੋਣ ਲਗਦੀ ਹੈ। ਫਿਗਰ ਐਟਰੈਕਟਿਵ ਹੋਣ ਲਗਦੀ ਹੈ। ਚਮੜੀ ਦੀ ਖੁਸ਼ਕੀ ਤੇ ਖੁਰਦਰਾਪਨ ਠੀਕ ਹੋਕੇ ਚਮੜੀ ਚਿਕਨੀ ਤੇ ਤਰ ਰਹਿਣ ਲਗਦੀ ਹੈ। ਬਿਨਾ ਵਜ੍ਹਾ ਚਿੜਚਿੜਾਪਨ ਠੀਕ ਹੋਣ ਲਗਦਾ ਹੈ। ਭੁੱਖ ਖੁੱਲ੍ਹ ਕੇ ਲਗਦੀ ਹੈ। ਕਬਜ਼, ਪੇਟ ਭਾਰੀਪਨ, ਸਿਰ ਭਾਰਾ ਰਹਿਣਾ, ਧੁੰਨੀ ਤੋਂ ਥੱਲੇ ਪੇਟ ਦਰਦ ਰਹਿਣਾ, ਵਾਰ ਵਾਰ ਲਿਕੋਰੀਆ ਹੋਣਾ, ਸਰਦੀ ਗਰਮੀ ਜ਼ਿਆਦਾ ਲੱਗਣੀ ਆਦਿ ਤਕਲੀਫਾਂ ਵੀ ਠੀਕ ਹੋਣ ਲਗਦੀਆਂ ਹਨ। ਇਵੇਂ ਹੀ ਸੂਰਜਮੁਖੀ ਬੀਜ ਨਵੇਂ ਵਿਆਹੇ ਮਰਦਾਂ ਲਈ ਬਹੁਤ ਲਾਹੇਵੰਦ ਹਨ। ਇਸੇ ਤਰ੍ਹਾਂ ਗਰਭਵਤੀ ਔਰਤ ਜਾਂ ਦੁੱਧ ਚੁੰਘਾਉਣ ਵਾਲੀ ਔਰਤ ਲਈ ਵੀ ਬੇਹੱਦ ਲਾਭਦਾਇਕ ਹਨ। ਵੱਡੀ ਉਮਰ ਦੇ ਮਰਦਾਂ ਔਰਤਾਂ ਨੂੰ ਵੀ ਦਸ ਵੀਹ ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਇਉਂ ਉਹਨਾਂ ਦੇ ਵਾਰ ਵਾਰ ਇਨਫੈਕਸ਼ਨਜ਼ ਹੋਣੋਂ ਹਟਦੀਆਂ ਹਨ। ਨੀਂਦ ਠੀਕ ਆਉਣ ਲਗਦੀ ਹੈ। ਬੀਪੀ ਕੰਟਰੋਲ ਚ ਰਹਿਣ ਲਗਦਾ ਹੈ। ਸ਼ੂਗਰ ਨੂੰ ਵੀ ਵਧਣੋਂ ਰੋਕਦੇ ਹਨ। ਮੂਡ ਠੀਕ ਰਹਿਣ ਲਗਦਾ ਹੈ। ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਲਾਭਦਾਇਕ ਹਨ। ਸਰੀਰਕ ਵਾਧੇ ਵਿਕਾਸ ਅਤੇ ਮਾਨਸਿਕ ਵਿਕਾਸ ਲਈ ਇਹ ਬਹੁਤ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਬੱਚਿਆਂ ਨੂੰ ਦਿੰਦੇ ਹਨ। ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖੁਸ਼, ਵਧੇਰੇ ਐਕਟਿਵ ਤੇ ਵਧੇਰੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਜੇ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਕੁੱਝ ਕੁ ਬੀਜ ਦੁੱਧ ਜਾਂ ਦਹੀਂ ਨਾਲ ਖੁਆਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁੱਝ ਹੀ ਹਫਤਿਆਂ ਚ ਬੱਚੇ ਦੀ ਕਲਾਸ ਚ ਕਾਰਗੁਜ਼ਾਰੀ ਚ ਕਾਫੀ ਸੁਧਾਰ ਹੋ ਜਾਂਦਾ ਹੈ। ਅਸਲ ਵਿੱਚ ਸੂਰਜਮੁਖੀ ਬੀਜਾਂ ਵਿੱਚ ਵਿਟਾਮਿਨ ਈ, ਉਮੇਗਾ ਥਰੀ ਫੈਟੀ ਐਸਿਡਜ਼, ਪ੍ਰੋਟੀਨਜ਼, ਡਾਇਟਰੀ ਫਾਇਬਰ, ਥਾਇਆਮਿਨ, ਰਾਇਬੋਫਲੇਵਿਨ, ਨਾਇਸਿਨ, ਵਿਟਾਮਿਨ ਬੀ ਸਿਕਸ, ਫੋਲੇਟ, ਪੈਂਟੋਥੈਨਿਕ ਐਸਿਡ, ਕੈਲਸ਼ੀਅਮ, ਵਿਟਾਮਿਨ ਬੀ ਸਿਕਸ, ਆਇਰਨ, ਸਿਲੇਨੀਅਮ, ਮੈਂਗਨੀਜ਼, ਕਾਪਰ, ਪੁਟਾਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੇਸ਼ੀਅਮ ਆਦਿ ਅਨੇਕਾਂ ਪੌਸ਼ਟਿਕ ਤੱਤ ਹੁੰਦੇ ਹਨ। ਭਾਂਵੇ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਤੇ ਖਾਣ ਚ ਵੀ ਐਨੇ ਸੁਆਦੀ ਨਹੀਂ ਹੁੰਦੇ ਪ੍ਰੰਤੂ ਇਹਨਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ, ਨਿਉਜੇ ਆਦਿ ਫਿੱਕੇ ਪੈ ਜਾਂਦੇ ਹਨ। ਅਸੀਂ ਸਾਰਾ ਸਾਲ ਹੀ ਹਫਤੇ ਚ ਦੋ ਤਿੰਨ ਵਾਰ ਸੂਰਜਮੁਖੀ ਬੀਜ ਸਾਰਾ ਪਰਿਵਾਰ ਹੀ ਖਾਂਦੇ ਰਹਿੰਦੇ ਹਾਂ। ਅਸੀਂ ਚਟਣੀ, ਸੂਪ, ਸਬਜ਼ੀ, ਦਾਲ, ਰਾਇਤਾ ਵਿੱਚ ਵੀ ਸੂਰਜਮੁਖੀ ਬੀਜ ਦੀ ਗਿਰੀ ਪਾ ਲੈਂਦੇ ਹਾਂ। ਉਂਜ ਅਸੀਂ ਮੈਡੀਕਲ ਪ੍ਰੈਕਟਿਸ ਦੌਰਾਨ ਅਨੇਕ ਤਰਾਂ ਦੇ ਰੋਗੀਆਂ ਅਤੇ ਨਸ਼ੇੜੀਆਂ ਤੇ ਵੀ ਇਹਨਾਂ ਦਾ ਸਫਲ ਪ੍ਰੀਖਣ ਕੀਤਾ ਹੈ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਨੈਚਰੋਪੈਥੀ ਕਲਿਨਿਕ 99140-84724, 85280-94737

28/06/2018
13/01/2018
Happy new year 2018.
01/01/2018

Happy new year 2018.



Wishing you a New Year full of happiness and a beautiful YOU !

25/12/2017

🙏🌿 ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ । 🌿🙏

⚜ * ਸ਼ਹੀਦੀ ਹਫਤਾ * ⚜
⚜ 20 ਦਸੰਬਰ ਤੋਂ 27 ਦਸੰਬਰ ਤੱਕ ⚜

🙏🌿. 6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ।

🙏🌿 6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ

🙏🌿 7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ

🙏🌿 8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਅਤੇ

🙏🌿 8 ਪੋਹ / 22 ਦਸੰਬਰ : ਨੂੰ ਹੀ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ

🙏🌿 9 ਪੋਹ / 23 ਦਿਸੰਬਰ : ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ

🙏🌿 9 ਪੋਹ / 23 ਦਿਸੰਬਰ : ਦੀ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ

🙏🌿 10 ਅਤੇ 11 ਪੋਹ / 24 ਅਤੇ 25 ਦਸੰਬਰ : ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ
ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ

🙏🌿 12 ਪੋਹ / 26 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।

🙏🌿 13 ਪੋਹ ./ 27 ਦਸੰਬਰ ਨੂੰ ਤਿੰਨਾ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ।

25/12/2017

ਗੁਰਦੁਆਰਾ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ.

Address

Kurali

Telephone

9501509620

Website

Alerts

Be the first to know and let us send you an email when Gurpreet Notes posts news and promotions. Your email address will not be used for any other purpose, and you can unsubscribe at any time.

Share