08/11/2022
- ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥
- ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।।
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ।।
- ਧੰਨਿ ਧੰਨਿ ਗੁਰਿ ਧੰਨਿ ਜਨਮੁ ਸਕਯਥੁ ਭਲੌ ਜਗਿ ॥
ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਨਿਓ ॥
- ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਆਪ ਸਭ ਸੰਗਤਾਂ ਨੂੰ ਨਿਰੰਕਾਰ ਜੋਤ, ਭਗਤ ਵਛਲ, ਜਗਤ ਗੁਰੂ, ਸਰਬ ਕਲਾ ਸਮਰਥ, ਕਰਤਾ ਪੁਰਖ, ਲੋਕ ਪ੍ਰਲੋਕ ਦੇ ਰੱਖਿਅਕ, ਅਕਾਲ ਪੁਰਖ ਸੱਚੇ ਪਾਤਸ਼ਾਹ *ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ* ਜੀ ਦੇ ਪਾਵਨ ਪਵਿੱਤਰ *ਪ੍ਰਕਾਸ਼ ਪੁਰਬ* ਦੀਆਂ ਕੋਟਿ ਕੋਟਿ ਵਧਾਈਆਂ ਜੀ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਭ ਨੂੰ ਗੁਰਸਿੱਖੀ ਜੀਵਨ, ਨਾਮ ਦੀਆ ਦਾਤਾਂ, ਤੰਦਰੁਸਤੀਆਂ ਤੇ ਚੜਦੀਕਲਾ ਬਖ਼ਸ਼ਣ 🙏